Home rss national punjabi2ਰਾਸ਼ਟਰੀ ਖ਼ਬਰਾਂ ‘ਬਲੂਟੂਥਿੰਗ’: ਕੀ ਨਸ਼ੇ ਲਈ ਖ਼ੂਨ ਸਾਂਝਾ ਕਰਨ ਦਾ ਇਹ ਰੁਝਾਨ ਐੱਚਆਈਵੀ ਦੇ...

‘ਬਲੂਟੂਥਿੰਗ’: ਕੀ ਨਸ਼ੇ ਲਈ ਖ਼ੂਨ ਸਾਂਝਾ ਕਰਨ ਦਾ ਇਹ ਰੁਝਾਨ ਐੱਚਆਈਵੀ ਦੇ ਸੰਕਟ ਨੂੰ ਵਧਾ ਰਿਹਾ ਹੈ?

2
0

Source :- BBC PUNJABI

ਅਗਲੇ ਹਿੱਸੇ ਵਿੱਚ ਹੱਥਾਂ ਦੀ ਇੱਕ ਜੋੜੀ ਨੇ ਇੱਕ ਸੂਈ ਫੜੀ ਹੋਈ ਹੈ। ਪਿੱਛੇ ਨਕਲੀ ਖੂਨ ਦੇ ਛਿੱਟੇ ਪਏ ਹੋਏ ਹਨ, ਜਦੋਂ ਕਿ ਬੈਕਗਰਾਉਂਡ ਵਿੱਚ ਖਜੂਰ ਦੇ ਰੁੱਖਾਂ ਦੀ ਇੱਕ ਕਾਲੀ-ਚਿੱਟੀ ਦਾਣੇਦਾਰ  ਤਸਵੀਰ ਝਲਕ ਰਹੀ ਹੈ।

ਤਸਵੀਰ ਸਰੋਤ, Getty/BBC

ਪਿਛਲੇ ਹਫਤੇ ਫਿਜੀ ਵਿੱਚ ਰਾਸ਼ਟਰੀ ਐਮਰਜੈਂਸੀ ਐਲਾਨ ਕੇ ਇਸ ਨੂੰ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਐਚਆਈਵੀ ਮਹਾਂਮਾਰੀ ਦੇ ਕੇਂਦਰ ਵਜੋਂ ਚਿੰਨ੍ਹਿਤ ਕਰ ਦਿੱਤਾ ਗਿਆ।

ਇਹ ਇੱਕ ਸਖ਼ਤ ਚੇਤਾਵਨੀ ਸੀ ਕਿ ਵਿਸ਼ਵਵਿਆਪੀ ਤਰੱਕੀ ਦੇ ਬਾਵਜੂਦ ਐਚਆਈਵੀ ਅਤੇ ਏਡਜ਼ ਕੁਝ ਖੇਤਰਾਂ ਵਿੱਚ ਇੱਕ ਵੱਡਾ ਖ਼ਤਰਾ ਬਣੇ ਹੋਏ ਹਨ ਅਤੇ ਇਸ ਦਾ ਫੈਲਾਅ ਤੇਜ਼ੀ ਨਾਲ ਬੇਕਾਬੂ ਹੋ ਸਕਦਾ ਹੈ।

ਪ੍ਰਸ਼ਾਂਤ ਮਹਾਂਸਾਗਰ ਦੇ ਇਸ ਟਾਪੂ ਸਮੂਹ ਵਿੱਚ ਹੁਣ ਲਗਭਗ ਸੱਠ ਬਾਲਗਾਂ ਵਿੱਚੋਂ ਇੱਕ ਇਸ ਵਾਇਰਸ ਨਾਲ ਪੀੜਤ ਹੈ ਜਦ ਕਿ ਪੰਜ ਸਾਲ ਪਹਿਲਾਂ ਇਹ ਅੰਕੜਾ 167 ਵਿੱਚੋਂ ਇੱਕ ਸੀ। ਸੰਯੁਕਤ ਰਾਸ਼ਟਰ ਦੀ ਏਡਜ਼ ਸੰਸਥਾ ਯੂਨੀਏਡਜ਼ ਮੁਤਾਬਕ ਦੁਨੀਆਂ ਭਰ ਵਿੱਚ ਲਗਭਗ 4.1 ਕਰੋੜ ਲੋਕਾਂ ਦੇ ਐਚਆਈਵੀ ਤੋਂ ਪੀੜਤ ਹੋਣ ਦਾ ਅਨੁਮਾਨ ਹੈ।

ਇਸ ਤਾਜ਼ਾ ਸੰਕਟ ਨੂੰ ਨਸ਼ਾ ਕਰਨ ਵਾਲੀਆਂ ਸੂਈਆਂ ਸਾਂਝੀਆਂ ਕਰਨ ਦੇ ਇੱਕ ਚਿੰਤਾਜਨਕ ਰੁਝਾਨ ਨੇ ਹੋਰ ਵਧਾ ਰਿਹਾ ਹੈ, ਜਿਸ ਨੂੰ ‘ਬਲੂਟੂਥਿੰਗ’ ਕਿਹਾ ਜਾਂਦਾ ਹੈ।

ਇਸ ਵਿੱਚ ਉਸ ਵਿਅਕਤੀ ਦੇ ਸਰੀਰ ਵਿੱਚੋਂ ਖੂਨ ਕੱਢਣਾ ਸ਼ਾਮਲ ਹੈ ਜਿਸ ਨੇ ਪਹਿਲਾਂ ਹੀ ਨਸ਼ਾ ਲਿਆ ਹੋਵੇ ਅਤੇ ਫਿਰ ਉਸ ਖੂਨ ਨੂੰ ਦੂਜੇ ਵਿਅਕਤੀ ਦੇ ਸਰੀਰ ਵਿੱਚ ਟੀਕੇ ਰਾਹੀਂ ਲਾਉਣਾ ਸ਼ਾਮਲ ਹੈ ਤਾਂ ਜੋ ਉਸ ਨੂੰ ਵੀ ਨਸ਼ਾ ਹੋ ਸਕੇ। ਨਸ਼ਾ ਕਰਨ ਵਾਲੇ ਮੰਨਦੇ ਹਨ ਕਿ ਨਸਾਂ ਰਾਹੀਂ ਲਏ ਜਾਣ ਵਾਲੇ ਨਸ਼ਿਆਂ ਨੂੰ ਇਸ ਤਰ੍ਹਾਂ ਵਰਤਣਾ ਪੈਸੇ ਬਚਾਉਣ ਦਾ ਇੱਕ ਤਰੀਕਾ ਹੈ।

ਅਜਿਹਾ ਲਿਸੋਥੋ, ਜ਼ਿੰਬਾਵੇ ਅਤੇ ਦੱਖਣੀ ਅਫ਼ਰੀਕਾ ਜਿਹੇ ਅਫਰੀਕਨ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।

ਇਹ ਕਿੰਨਾ ਫੈਲਿਆ ਹੋਇਆ ਹੈ ਅਤੇ ਫਿਜੀ ਦੇ ਸੰਕਟ ਲਈ ਇਸ ਨੂੰ ਕਿੰਨਾ ਕੁ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਇਸ ਬਾਰੇ ਵਿਵਾਦ ਹੈ। ਪਰ ਸਮਾਜਿਕ ਵਰਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਅਸਲ ਸਮੱਸਿਆ ਹੈ ਅਤੇ ਉਹ ਵਿਸ਼ਵ ਪੱਧਰ ‘ਤੇ ਸਰਕਾਰਾਂ ਅਤੇ ਸਿਹਤ ਸੰਸਥਾਵਾਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰ ਰਹੇ ਹਨ।

ਡਰੱਗ ਫ੍ਰੀ ਫਿਜੀ ਨਾਮੀ ਐਨਜੀਓ ਦੀ ਕਾਰਜਕਾਰੀ ਨਿਰਦੇਸ਼ਕ ਕਾਲੇਸੀ ਵੋਲਤਾਬੂ ਕਹਿੰਦੇ ਹਨ, “ਇਸ ਤੋਂ ਪਹਿਲਾਂ ਕਿ ਅਸੀਂ ਅਸਲ ਵਿੱਚ ਕੁਝ ਕਰੀਏ ਸਾਨੂੰ ਹੋਰ ਕਿੰਨੀਆਂ ਜਾਨਾਂ ਗਵਾਉਣੀਆਂ ਪੈਣਗੀਆਂ ?”

ਬਲੂਟੂਥਿੰਗ ਵਿੱਚ ਇੰਨਾ ਖ਼ਤਰਾ ਕਿਉਂ ਹੈ ?

ਲੋਕ ਫਿਜੀ ਵਿੱਚ ਪਾਣੀ ਦੇ ਕਿਨਾਰੇ ਬੈਠੇ ਹਨ। ਉਨ੍ਹਾਂ ਦੇ ਪਿੱਛੇ ਘਾਹ ਅਤੇ ਰੁੱਖਾਂ ਵਾਲਾ ਇੱਕ ਕਿਨਾਰਾ ਹੈ। ਦੂਰ, ਤੁਸੀਂ ਦੂਰੀ 'ਤੇ ਦੂਜੇ ਟਾਪੂਆਂ ਦੀ ਰੂਪ ਰੇਖਾ ਦੇਖ ਸਕਦੇ ਹੋ।

ਤਸਵੀਰ ਸਰੋਤ, Getty Images

ਐਚਆਈਵੀ, ਖੂਨ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਇਸ ਲਈ ਨਸ਼ੇ ਵਾਲੇ ਖੂਨ ਨੂੰ ਟਰਾਂਸਫ਼ਰ ਕਰਨ ਦੀ ਪ੍ਰਕਿਰਿਆ ਦਾ ਮਤਲਬ ਹੈ ਕਿ ਸੂਈਆਂ ਸਾਂਝੀਆਂ ਕਰਨ ਵਾਲੇ ਲੋਕ ਖੁਦ ਨੂੰ ਵੀ ਇਸ ਵਾਇਰਸ ਦੇ ਫੈਲਣ ਦੇ ਜੋਖ਼ਮ ਵਿੱਚ ਪਾਉਂਦੇ ਹਨ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਰੁਝਾਨ ਦੂਜੀਆਂ ਇਨਫੈਕਸ਼ਨਾਂ ਜਿਵੇਂ ਕਿ ਹੈਪੇਟਾਈਟਿਸ ਬੀ ਅਤੇ ਸੀ ਦੇ ਨਾਲ-ਨਾਲ ਗੰਭੀਰ ਬੈਕਟੀਰੀਅਲ ਇਨਫੈਕਸ਼ਨਾਂ ਫੈਲਣ ਦਾ ਵੀ ਖਤਰਾ ਪੈਦਾ ਕਰਦਾ ਹੈ।

ਫਿਜੀ ਵਿੱਚ ਸੂਈਆਂ ਸਾਂਝੀਆਂ ਕਰਨਾ ਇੱਕ ਆਮ ਰੁਝਾਨ ਹੈ ਜਿੱਥੇ ਨਸ਼ਾ ਕਰਨ ਵਾਲਿਆਂ ਲਈ ਟੀਕੇ ਲਾਉਣ ਵਾਲੇ ਸਟਰਾਈਲ ਉਪਕਰਨਾਂ ਤੱਕ ਪਹੁੰਚ ਮੁਸ਼ਕਲ ਹੋ ਸਕਦੀ ਹੈ। ਪਰ ਬਲੂਟੂਥਿੰਗ ਦੇ ਆਉਣ ਨਾਲ ਇਹ ਪਤਾ ਲੱਗਦਾ ਹੈ ਕਿ ਗਰੀਬੀ ਇਸ ਖ਼ਤਰਨਾਕ ਰੁਝਾਨ ਪਿਛਲੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਵੋਲਤਾਬੂ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪਹਿਲੀ ਵਾਰ ਅਜਿਹਾ ਹੁੰਦਾ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਸੀ।

ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, “ਪੰਜ ਛੇ ਲੋਕ ਉਹ ਇੰਜੈਕਸ਼ਨ ਲੈਣ ਲਈ ਤਿਆਰ ਖੜੇ ਸਨ। ਅਤੇ ਉਹ ਪੰਜ ਹੋਰ ਲੋਕਾਂ ਨੂੰ ਇਨਫੈਕਟ ਕਰ ਸਕਦੇ ਹਨ। ਇਸ ਲਈ ਅਸਲ ਵਿੱਚ ਸਿਰਫ਼ ਪੰਜ ਲੋਕਾਂ ਤੋਂ ਤੁਹਾਡੇ ਕੋਲ 25-30 ਲੋਕ ਹੋ ਜਾਂਦੇ ਹਨ ਅਤੇ ਇਹ ਇੰਨਾ ਅਸਾਨ ਹੈ।”

ਫਿਜੀ ਦੇ ਸਿਹਤ ਮੰਤਰਾਲੇ ਨੇ 2024 ਵਿੱਚ ਇਸ ਰੁਝਾਨ ਨੂੰ ਦੇਸ਼ ਵਿਚ ਐਚਆਈਵੀ ਮਾਮਲੇ ਵਧਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਵਜੋਂ ਮੰਨਿਆ ਸੀ। ਜਨਵਰੀ ਵਿੱਚ ਇਸ ਨੇ ਐਚਆਈਵੀ ਦੇ ਫੈਲਾਅ ਨੂੰ ਇੱਕ ਰਾਸ਼ਟਰੀ ਸੰਕਟ ਵਜੋਂ ਦਰਸਾਇਆ ਸੀ ਅਤੇ ਕਿਹਾ ਸੀ ਕਿ ਉਹ ਆਪਣੀ ਪ੍ਰਤੀਕਿਰਿਆ ਦੇ ਹਿੱਸੇ ਵਜੋਂ ਇੱਕ ਸਰਿੰਜ ਅਤੇ ਸੂਈ ਪ੍ਰੋਗਰਾਮ ਸ਼ੁਰੂ ਕਰੇਗਾ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿਚ ਕੀਤੇ ਗਏ ਇਕ ਮੁਲਾਂਕਣ ਤੋਂ ਬਾਅਦ ਅਜਿਹੇ ਬਹੁਤ ਘੱਟ ਸਬੂਤ ਮਿਲੇ ਹਨ ਜੋ ਇਹ ਸੰਕੇਤ ਦੇਣ ਕਿ ਫਿਜੀ ਵਿਚ ਬਲੂਟੂਥਿੰਗ ਵੱਡੇ ਪੱਧਰ ‘ਤੇ ਫੈਲੀ ਹੋਈ ਹੈ।

ਇਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਨੇ ਨਸ਼ੇ ਦੇ ਟੀਕੇ ਲਾਉਣ ਵਾਲੇ 56 ਲੋਕਾਂ ਦੀ ਇੰਟਰਵਿਊ ਕੀਤੀ ਜਿਨ੍ਹਾਂ ਵਿੱਚੋਂ ਸਿਰਫ਼ ਦੋ ਨੇ ਬਲੂਟੂਥਿੰਗ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਜਦ ਕਿ ਚਾਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਸਿੱਧੇ ਤੌਰ ‘ਤੇ ਦੇਖਿਆ ਸੀ।

ਪਰ ਵੋਲਤਾਬੂ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੇ ਖੁਦ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਲਿਆ, ਉਹ ਵੀ ਇਹ ਮੰਨਣ ਤੋਂ ਝਿਜਕ ਰਹੀ ਸੀ ਕਿ ਕੋਈ ਅਸਲ ਵਿੱਚ ਅਜਿਹਾ ਕਰ ਰਿਹਾ ਹੈ।

ਉਸ ਦਾ ਇਹ ਵੀ ਮੰਨਣਾ ਹੈ ਕਿ ਨਸਾਂ ਰਾਹੀਂ ਡਰੱਗਜ਼ ਲੈਣ ਨਾਲ ਜੁੜੇ ਸਟਿਗਮਾ ਅਤੇ ਸ਼ਰਮ ਕਾਰਨ ਫਿਜੀ ਦੀ ਸਰਕਾਰ ਇਸ ਮੁੱਦੇ ਨਾਲ ਨਜਿੱਠਣ ਤੋਂ ਝਿਜਕਦੀ ਰਹੀ ਹੈ।

ਉਹ ਕਹਿੰਦੀ ਹੈ, “ਮੈਂ ਜਾਣਦੀ ਸੀ ਕਿ ਸੁਨਾਮੀ ਆ ਰਹੀ ਹੈ। ਤੁਸੀਂ ਉਸ ਥਾਂ ਤੋਂ ਬਚਣਾ ਚਾਹੁੰਦੇ ਸੀ ਜਿੱਥੇ ਅਸੀਂ ਹਾਲੇ ਬੈਠੇ ਹਾਂ।”

ਦੁਨੀਆਂ ਭਰ ਵਿੱਚ ਐਚਆਈਵੀ ਕਿੰਨਾ ਫੈਲਿਆ ਹੈ ?

ਇੱਕ ਮੈਡੀਕਲ ਕਰਮਚਾਰੀ ਐਚਆਈਵੀ ਦੀ ਜਾਂਚ ਕਰਨ ਲਈ ਇੱਕ ਛੋਟੇ ਬੱਚੇ ਦੀ ਉਂਗਲ 'ਤੇ ਫਿੰਗਰ-ਪ੍ਰਿਕ ਟੈਸਟ ਲੈ ਰਿਹਾ ਹੈ। ਬੱਚੇ ਨੂੰ ਉਸਦੀ ਮਾਂ ਨੇ ਫੜਿਆ ਹੋਇਆ ਹੈ ਜਿਸਨੇ ਪੀਲੇ ਰੰਗ ਦਾ ਹਿਜਾਬ ਪਾਇਆ ਹੋਇਆ ਹੈ।

ਤਸਵੀਰ ਸਰੋਤ, Getty Images

ਐਚਆਈਵੀ ਇੱਕ ਅਜਿਹਾ ਵਾਇਰਸ ਹੈ ਜੋ ਬਿਮਾਰੀਆਂ ਨਾਲ ਲੜਨ ਵਾਲੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਰੀਰ ਦੀ ਰੋਜ਼ਾਨਾ ਇਨਫੈਕਸ਼ਨਜ਼ ਅਤੇ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਨੂੰ ਕਮਜ਼ੋਰ ਕਰਦਾ ਹੈ।

ਇਹ ਸਰੀਰ ਦੇ ਤਰਲ ਪਦਾਰਥਾਂ ਰਾਹੀਂ ਫੈਲਦਾ ਹੈ, ਅਕਸਰ ਅਸੁਰੱਖਿਅਤ ਜਿਣਸੀ ਸੰਬੰਧਾਂ ਦੌਰਾਨ ਪਰ ਸਰੀਰ ‘ਤੇ ਲੱਗੇ ਕੱਟਾਂ ਅਤੇ ਸਾਂਝੀਆਂ ਸੂਈਆਂ ਦੀ ਵਰਤੋਂ ਕਰਕੇ ਨਸ਼ੇ ਦੇ ਟੀਕੇ ਲਾਉਣ ਨਾਲ ਵੀ ਫੈਲਦਾ ਹੈ। ਇਹ ਗਰਭ ਅਵਸਥਾ, ਬੱਚੇ ਦੇ ਜਨਮ ਅਤੇ ਦੁੱਧ ਚੁੰਘਾਉਣ ਦੌਰਾਨ ਮਾਂ ਤੋਂ ਬੱਚੇ ਵਿੱਚ ਵੀ ਜਾ ਸਕਦਾ ਹੈ।

ਏਡਜ਼ ਉਦੋਂ ਹੁੰਦਾ ਹੈ ਜਦੋਂ ਐਚਆਈਵੀ ਵਾਇਰਸ ਵੱਲੋਂ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਬਾਅਦ ਕਈ ਸੰਭਾਵੀ ਜਾਨਲੇਵਾ ਇਨਫੈਕਸ਼ਨ ਅਤੇ ਬਿਮਾਰੀਆਂ ਹਮਲਾ ਕਰਦੀਆਂ ਹਨ।

ਪਿਛਲੇ ਕੁਝ ਦਹਾਕਿਆਂ ਵਿੱਚ ਇਲਾਜ ਦੇ ਵਿਕਲਪਾਂ ਵਿੱਚ ਹੋਈ ਤਰੱਕੀ ਨੇ ਐਚਆਈਵੀ ਨਾਲ ਪੀੜਤ ਲੋਕਾਂ ਦੀ ਉਮਰ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ 2025 ਵਿੱਚ ਦੁਨੀਆਂ ਭਰ ਵਿੱਚ ਲਗਭਗ ਪੰਜ ਲੱਖ ਸੱਤਰ ਹਜ਼ਾਰ ਲੋਕਾਂ ਦੀ ਐਚਆਈਵੀ ਨਾਲ ਸਬੰਧਤ ਕਾਰਨਾਂ ਕਰਕੇ ਮੌਤ ਹੋਈ ਜੋ 2004 ਵਿਚ ਇਸ ਦੇ ਸਿਖਰ ਮੁਕਾਬਲੇ 73 ਫ਼ੀਸਦੀ ਘੱਟ ਹੈ।

ਹੁਣ ਜਿਹੜੇ ਇਲਾਜਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਨ੍ਹਾਂ ਵਿੱਚ ਐਂਟੀ-ਰੋਟਰੋਵਾਇਰਲ ਥੈਰੇਪੀ ਸ਼ਾਮਲ ਹੈ ਜੋ ਆਮ ਤੌਰ ‘ਤੇ ਵਾਇਰਲ ਲੋਡ ਨੂੰ ਇੰਨੇ ਘੱਟ ਪੱਧਰ ‘ਤੇ ਲੈ ਆਉਂਦੀ ਹੈ ਜਿਸ ਦਾ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ। ਇਸ ਨਾਲ ਰੋਗ ਪ੍ਰਤੀਰੋਧਕ ਪ੍ਰਣਾਲੀ ਸੁਰੱਖਿਅਤ ਰਹਿੰਦੀ ਹੈ ਅਤੇ ਵਾਇਰਲ ਦੇ ਸੈਕਸ ਰਾਹੀਂ ਫੈਲਣ ਵਾਲੇ ਸੰਚਾਰ ਨੂੰ ਰੋਕਿਆ ਜਾ ਸਕਦਾ ਹੈ।

ਹਾਲਾਂਕਿ ਪਿਛਲੇ ਸਾਲ ਯੂਨੀਏਡਜ਼ ਦੀ ਮੁੱਖੀ ਵਿਨੀ ਬਿਆਨਿਮਾ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਦੇਸ਼ੀ ਸਹਾਇਤਾ ਨੂੰ ਰੋਕਣ ਦੇ ਫ਼ੈਸਲੇ ਨਾਲ ਰੋਜ਼ਾਨਾ ਦੋ ਹਜ਼ਾਰ ਵਾਧੂ ਨਵੇਂ ਐਚਆਈਵੀ ਇਨਫੈਕਸ਼ਨ ਹੋਣਗੇ ਅਤੇ ਅਗਲੇ ਚਾਰ ਸਾਲਾਂ ਵਿੱਚ ਛੇ ਮਿਲੀਅਨ ਤੋਂ ਵੱਧ ਹੋਰ ਮੌਤਾਂ ਹੋਣਗੀਆਂ।

ਯੂਨੀਏਡਜ਼ ਦਾ ਕਹਿਣਾ ਹੈ ਕਿ 2025 ਵਿੱਚ ਨਵੀਆਂ ਐਚਆਈਵੀ ਇਨਫੈਕਸ਼ਨਜ਼ ਤਿੰਨ ਖੇਤਰਾਂ ਅਤੇ 21 ਦੇਸ਼ਾਂ ਵਿੱਚ ਵਧੀਆਂ ਹਨ ਜਿਨ੍ਹਾਂ ਵਿੱਚ ਅਫ਼ਗਾਨਿਸਤਾਨ, ਸ਼੍ਰੀਲੰਕਾ, ਨੇਪਾਲ, ਕੀਨੀਆ, ਸੁਡਾਨ, ਬ੍ਰਾਜ਼ੀਲ, ਪਾਕਿਸਤਾਨ, ਯਮਨ, ਮਿਸਰ, ਸੇਨੇਗਲ ਅਤੇ ਫਿਲੀਪੀਨਜ ਸ਼ਾਮਲ ਹਨ।

‘ਬਲੂਟੂਥਿੰਗ’ ਹੋਰ ਕਿੱਥੇ ਹੋ ਰਹੀ ਹੈ?

ਮੋਖੋਸੀ ਓਆ ਮੈਂਗੋਆਨਾ ਸਮੂਹ ਦੀਆਂ ਦੋ ਮੈਂਬਰਾਂ ਨੇ ਨੀਲੇ ਰੰਗ ਦੀਆਂ ਪੋਲੋ ਟੀ-ਸ਼ਰਟਾਂ ਪਾਈਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਇੱਕ ਵੱਡਾ ਨੀਲਾ ਬੋਰਡ ਫੜਿਆ ਹੋਇਆ ਹੈ ਜਿਸ 'ਤੇ ਲਿਖਿਆ ਹੈ: 'ਮੋਖੋਸੀ ਓਆ ਮੈਂਗੋਆਨਾ। ਉਮੀਦ ਜਗਾਉਣਾ, ਭਵਿੱਖ ਨੂੰ ਮਜ਼ਬੂਤ ਕਰਨਾ ਅਤੇ ਜ਼ੰਜੀਰਾਂ ਨੂੰ ਤੋੜਨਾ।

ਤਸਵੀਰ ਸਰੋਤ, Ponto Tumisi

ਵਿਸ਼ਵ ਸਿਹਤ ਸੰਗਠਨ ਮੁਤਾਬਕ ਲਿਸੋਥੋ ਵਿੱਚ ਐਚਆਈਵੀ ਦੀ ਦੁਨੀਆਂ ਭਰ ਵਿੱਚ ਦੂਜੀ ਸਭ ਤੋਂ ਵੱਧ ਪ੍ਰੈਵਲੈਂਸ ਦਰ ਹੈ ਅਤੇ ਇਹ ਉੱਥੇ ਔਰਤਾਂ ਦੀ ਮੌਤ ਦਾ ਮੁੱਖ ਕਾਰਨ ਹੈ।

ਉੱਥੇ ਬਲੂਟੂਥਿੰਗ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨ ਵਾਲੀ ਇੱਕ ਸੰਸਥਾ ‘ਮੋਖੋਸੀ ਓਆ ਮੈਂਗੋਆਨਾ’ ਯਾਨੀ ‘ਇੱਕ ਮਾਂ ਦੀ ਪੁਕਾਰ’ ਹੈ। ਔਰਤਾਂ ਦਾ ਇਹ ਗਰੁੱਪ ਨਸ਼ੇ ਦੇ ਆਦੀ ਬੱਚਿਆਂ ਦੀ ਦੇਖਭਾਲ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦਾ ਹੈ।

ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਅਜਿਹਾ ਵਾਪਰਨ ਬਾਰੇ ਸੁਣਿਆ ਸੀ ਪਰ 2024 ਵਿੱਚ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਉਨ੍ਹਾਂ ਦੇ ਆਪਣੇ ਘਰ ਦੇ ਨੇੜੇ ਵੀ ਹੋ ਰਿਹਾ ਹੈ ਖਾਸ ਕਰਕੇ ਨਸ਼ੇ ਦੇ ਅੱਡਿਆਂ ਵਿੱਚ ਜੋ ਕਿ ਉਜਾੜ ਜਾਂ ਨਿੱਜੀ ਇਮਾਰਤਾਂ ਹੁੰਦੀਆਂ ਹਨ ਜਿੱਥੇ ਨਸ਼ਾ ਖ਼ਰੀਦਿਆ, ਵੇਚਿਆ ਅਤੇ ਕੀਤਾ ਜਾਂਦਾ ਹੈ।

ਪੋਂਟੋ ਤੁਮੀਸੀ

ਤਸਵੀਰ ਸਰੋਤ, Ponto Tumisi

ਪੋਂਟੋ ਤੁਮੀਸੀ ਦੀ ਧੀ ਕ੍ਰਿਸਟਲ ਮੈਥਾਮਫੇਟਾਮਾਈਨ ਲੈਣਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੁਸ਼ਿਆਰ ਵਿਦਿਆਰਥਣ ਸੀ। ਉਹ ਕਹਿੰਦੀ ਹੈ ਕਿ ਬਲੂਟੂਥਿੰਗ ਉਦੋਂ ਹੁੰਦੀ ਹੈ ਜਦੋਂ ਲੋਕ ਥੋੜ੍ਹੀ ਮਾਤਰਾ ਵਿੱਚ ਮੌਜੂਦ ਨਸ਼ਾ ਸਾਂਝਾ ਕਰਨਾ ਚਾਹੁੰਦੇ ਹਨ।

ਉਹ ਕਹਿੰਦੀ ਹੈ, ” ਇਸ ਗੱਲ ਨਾਲ ਕੋਈ ਫਰਕ ਨਹੀਂ ਪੈਦਾ ਕਿ ਉਹ ਆਪਣੇ ਬਲੱਡ ਗਰੁੱਪ ਦੀ ਅਨੁਕੂਲਤਾ ਬਾਰੇ ਜਾਣਦੇ ਹਨ ਜਾਂ ਨਹੀਂ। ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਦਾ ਕਿ ਉਹ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਣਦੇ ਹਨ। ਇਹ ਸਭ ਉਨ੍ਹਾਂ ਲਈ ਮਾਇਨੇ ਨਹੀਂ ਰੱਖਦਾ।”

ਤੁਮੀਸੀ ਦਾ ਕਹਿਣਾ ਹੈ ਕਿ ਸਿਹਤ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਇਹ ਰੁਝਾਨ ਮੌਜੂਦ ਹੀ ਨਹੀਂ ਹੈ ਕਿਉਂਕਿ ਕਿਸੇ ਵੀ ਵਿਅਕਤੀ ਲਈ ਖੂਨ ਸਾਂਝਾ ਕਰਕੇ ਜਿਉਂਦੇ ਰਹਿਣਾ ਅਸੰਭਵ ਹੋਵੇਗਾ।

ਯੂਨੀਏਡਜ਼ ਦੇ ਇੱਕ ਖੇਤਰੀ ਨਿਰਦੇਸ਼ਕ ਈਮੋਨ ਮਰਫੀ ਦਾ ਕਹਿਣਾ ਹੈ ਕਿ ਸਿੱਧੇ ਤੌਰ ‘ਤੇ ਖੂਨ ਸਾਂਝਾ ਕਰਨ ਦੇ ਇਸ ਤਰ੍ਹਾਂ ਦੇ ਤਰੀਕੇ ਹੋਰ ਥਾਂਵਾਂ ‘ਤੇ ਵੱਖ ਵੱਖ ਨਾਵਾਂ ਹੇਠ ਦਰਜ ਕੀਤੇ ਗਏ ਹਨ। ਤਨਜ਼ਾਨੀਆ ਵਿੱਚ ‘ਫਲੈਸ਼ਬਲੱਡ’ ਸ਼ਾਮਲ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਕੋਈ ਵਿਸ਼ਵ ਵਿਆਪੀ ਰੁਝਾਨ ਨਹੀਂ ਸੀ।

ਪਰ ਤੁਮੀਸੀ ਨੂੰ ਚਿੰਤਾ ਹੈ ਕਿ ਨਸ਼ਾ ਕਰਨ ਦੇ ਇਹ ਨਵੇਂ ਅਤੇ ਘੱਟ ਜਾਣੇ ਪਛਾਣੇ ਤਰੀਕੇ ਦੂਜੇ ਦੇਸ਼ਾਂ ਵਿੱਚ ਅਣਪਛਾਤੇ ਰਹਿ ਸਕਦੇ ਹਨ।

ਉਹ ਚੇਤਾਵਨੀ ਦਿੰਦੀ ਹੈ ਕਿ ਨਸ਼ਾਖੋਰੀ ਦੀ ਫਰੰਟ ਲਾਈਨ ‘ਤੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਸ਼ੁਰੂਆਤੀ ਸੰਕੇਤਾਂ ਬਾਰੇ ਖੁਦ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

“ਜੇਕਰ ਤੁਸੀਂ ਮਾਪੇ ਹੋ, ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਵੇ, ਤੁਸੀਂ ਇੱਕ ਇਨਸਾਨ ਹੋ। ਇਸ ਦਾ ਮਤਲਬ ਬੈ ਕਿ ਤੁਸੀਂ ਖਤਰੇ ਵਿਚ ਹੋ। ਨਸ਼ੇ ਦੀ ਲਤ ਨਾਲ ਕੁਝ ਵੀ ਹੋ ਸਕਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI