Home ਰਾਸ਼ਟਰੀ ਖ਼ਬਰਾਂ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਤਾਂ ਹੋ ਜਾਓ ਸਾਵਧਾਨ, ਸੈਰ ਵਾਲਾ...

ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਤਾਂ ਹੋ ਜਾਓ ਸਾਵਧਾਨ, ਸੈਰ ਵਾਲਾ ਬ੍ਰੇਕ ਕਿਵੇਂ ਲਿਆ ਜਾਵੇ

2
0

Source :- BBC PUNJABI

ਦਫ਼ਤਰ ਵਿੱਚ ਲੈਪਟਾਪ ਦੇ ਸਾਹਮਣੇ ਬੈਠੀ ਇੱਕ ਪ੍ਰੇਸ਼ਾਨ ਔਰਤ

ਤਸਵੀਰ ਸਰੋਤ, Getty Images

ਈਮੇਲ ਦਾ ਜਵਾਬ ਦੇਣਾ ਹੋਵੇ ਜਾਂ ਵੀਡੀਓ ਕਾਲ ਅਟੈਂਡ ਕਰਨਾ ਹੋਵੇ, ਦਫ਼ਤਰ ਵਿੱਚ ਪੂਰਾ ਦਿਨ ਕੁਰਸੀ ‘ਤੇ ਬੈਠੇ-ਬੈਠੇ ਹੀ ਬੀਤ ਜਾਂਦਾ ਹੈ।

ਪਰ ਇਹ ਆਦਤ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ। ਮਾਹਰ ਕਹਿੰਦੇ ਹਨ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਮੋਟਾਪਾ, ਦਿਲ ਦੀ ਬਿਮਾਰੀ ਅਤੇ ਟਾਈਪ 2 ਡਾਇਬੀਟੀਜ਼ ਦਾ ਖ਼ਤਰਾ ਵਧ ਸਕਦਾ ਹੈ।

ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਸਕਰੀਨ ਤੋਂ ਬ੍ਰੇਕ ਲੈਣਾ ਚੰਗਾ ਹੈ ਪਰ ਇਹ ਸਾਫ਼ ਨਹੀਂ ਹੈ ਕਿ ਕੰਮ ਕਰਦੇ ਹੋਏ ਕਿੰਨੀ ਵਾਰ ਵਾਕ ਬ੍ਰੇਕ ਲੈਣਾ ਜ਼ਰੂਰੀ ਹੈ, ਤਾਂਕਿ ਸਰੀਰ ਦਾ ਮੂਵਮੈਂਟ ਬਣਿਆ ਰਹੇ।

ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡਿਸਿਨ ਵਿੱਚ ਪ੍ਰਕਾਸ਼ਿਤ ਇੱਕ ਨਵੀਂ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਹਰ ਘੰਟੇ ਪੰਜ ਮਿੰਟ ਦਾ ਵਾਕ ਬ੍ਰੇਕ ਲੈਣਾ ਚਾਹੀਦਾ। ਇਸ ਨੂੰ ‘ਮੂਵਮੈਂਟ ਸਨੈਕ’ ਕਿਹਾ ਗਿਆ ਹੈ।

ਦਫ਼ਤਰ ਵਿੱਚ ਦਿਨ ਬਿਤਾਉਣ ਵਾਲੇ ਲੋਕਾਂ ਦੇ ਲਈ ਸਿਹਤ ਠੀਕ ਰੱਖਣ ਦਾ ਇਹ ਸਭ ਤੋਂ ਚੰਗਾ ਅਤੇ ਆਸਾਨ ਤਰੀਕਾ ਹੈ। ਇਸ ਨਾਲ ਕੰਮ ਵੀ ਪ੍ਰਭਾਵਿਤ ਨਹੀਂ ਹੁੰਦਾ ਹੈ।

‘ਹਰ ਘੰਟੇ ਪੰਜ ਮਿੰਟ ਦੀ ਵਾਕ ਨਾਲ ਮੂਡ ਬਿਹਤਰ ਹੁੰਦਾ ਹੈ’

ਦਫਤਰ ਦੇ ਲੋਕ

ਤਸਵੀਰ ਸਰੋਤ, Getty Images/Stock Photo

ਲੀਡ ਰਿਸਰਚਰ ਕੀਥ ਡਿਯਾਜ਼ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਹੁਣ ਜਿਆਦਾਤਰ ਲੋਕ ਨੀਂਦ ‘ਚੋਂ ਉੱਠਣ ਤੋਂ ਬਾਅਦ ਪੂਰੇ ਦਿਨ ਦਾ ਤਿੰਨ-ਚੌਥਾਈ ਹਿੱਸਾ ਬੈਠੇ-ਬੈਠੇ ਲੰਘਾਉਂਦੇ ਹਨ।

ਉਨ੍ਹਾਂ ਨੇ, ‘ਘੱਟ ਬੈਠੋ ਅਤੇ ਜ਼ਿਆਦਾ ਚਲੋ’ ਵਾਲੀ ਸਲਾਹ ਨੂੰ ਸਹੀ ਦੱਸਿਆ।

ਡਿਯਾਜ਼ ਨੇ ਕਿਹਾ, “ਚੰਗੀ ਖਬ਼ਰ ਇਹ ਹੈ ਕਿ ਹਰ ਘੰਟੇ ਪੰਜ ਮਿੰਟ ਦੀ ਵਾਕ ਨਾਲ ਮੂਡ ਬਿਹਤਰ ਹੁੰਦਾ ਹੈ ਅਤੇ ਥਕਾਣ ਘੱਟ ਹੁੰਦੀ ਹੈ। ਲੋਕਾਂ ਨੂੰ ਇਹ ਸਲਾਹ ਅਸਾਨ ਅਤੇ ਰੋਜ਼ਮਰਾ ਦੇ ਜੀਵਨ ਵਿੱਚ ਅਪਣਾਉਣ ਲਾਇਕ ਲੱਗੀ।”

ਅੱਠ ਤੋਂ ਨੌਂ ਘੰਟੇ ਦੀ ਸ਼ਿਫਟ ਕਰਨ ਵਾਲਿਆਂ ‘ਤੇ ਹੋਈ ਰਿਸਰਚ

ਸੈਰ ਕਰਦਾ ਪੁਰਸ਼

ਤਸਵੀਰ ਸਰੋਤ, Getty Images/Stock Photo

ਕੋਲੰਬੀਆ ਯੂਨੀਵਰਸਿਟੀ ਦੀ ਇਸ ਸਟੱਡੀ ਵਿੱਚ ਅਮਰੀਕਾ ਦੇ 11,000 ਤੋਂ ਜਿਆਦਾ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿੱਚ ਜਿਆਦਾਤਰ ਦਫ਼ਤਰ ਵਿੱਚ ਕੰਮ ਕਰਨ ਵਾਲੇ ਲੋਕ ਸਨ, ਜੋ ਅੱਠ ਤੋਂ ਨੌਂ ਘੰਟੇ ਦੀ ਸ਼ਿਫਟ ਕਰਦੇ ਹਨ।

ਪਹਿਲੇ ਹਫ਼ਤੇ, ਉਨ੍ਹਾਂ ਨੇ ਆਪਣਾ ਆਮ ਰੁਟੀਨ ਜਾਰੀ ਰੱਖਿਆ। ਉਨ੍ਹਾਂ ਨੇ ਥਕਾਵਟ, ਮੂਡ ਅਤੇ ਕੰਮ ਦੀ ਕਾਰਗੁਜ਼ਾਰੀ ਸਬੰਧੀ ਰੋਜ਼ਾਨਾ ਸਰਵੇਖਣ ਭਰੇ।

ਅਗਲੇ ਦੋ ਹਫ਼ਤਿਆਂ ਵਿੱਚ ਉਨ੍ਹਾਂ ਤੋਂ ਕਿਹਾ ਗਿਆ ਕਿ ਉਹ ਕੰਮ ਦੇ ਦੌਰਾਨ ਹਰ ਅੱਧੇ ਘੰਟੇ, ਇੱਕ ਘੰਟੇ ਜਾਂ ਦੋ ਘੰਟਿਆਂ ਵਿੱਚ ਪੰਜ ਮਿੰਟ ਦਾ ਵਾਕ ਬ੍ਰੇਕ ਲੈਣ। ਇਸ ਤੋਂ ਬਾਅਦ ਸਰਵੇ ਭਰਨ।

ਹਰ ਅੱਧੇ ਘੰਟੇ ਦੀ ਵਾਕ ਨਾਲ ਮੂਡ ਵਿੱਚ ਸੁਧਾਰ ਹੋਇਆ ਅਤੇ ਥਕਾਣ ਘੱਟ ਹੋਈ ਪਰ ਕੰਮ ਵਿੱਚ ਰੁਕਾਵਟ ਆਈ। ਹਰ ਦੋ ਘੰਟੇ ਵਿੱਚ ਚੱਲਣਾ, ਬਿਲਕੁਲ ਵੀ ਨਾ ਚੱਲਣ ਤੋਂ ਬਿਹਤਰ ਹੈ।

ਪਰ ਰਿਸਰਚਰ ਨੇ ਪਾਇਆ ਕਿ ਹਰ ਘੰਟੇ ਪੰਜ ਮਿੰਟ ਦੀ ਵਾਕ ਨਾਲ ਕੰਮਕਾਜ, ਮੂਡ ਅਤੇ ਫੋਕਸ ਵਿੱਚ ਵੱਡਾ ਸੁਧਾਰ ਹੋਇਆ।

‘ਸੈਰ ਕਰਨ ਦਾ ਮਤਲਬ ਕੰਮ ਨੂੰ ਰੋਕਣਾ ਨਹੀਂ’

ਸੈਰ ਕਰਦੀ ਔਰਤ

ਤਸਵੀਰ ਸਰੋਤ, Getty Images/Stock Photo

ਰਿਸਰਚਰ ਕੀਥ ਲਿਯਾਜ਼ ਨੇ ਕਿਹਾ ਕਿ ਲੰਮੇ ਸਮੇਂ ਤੱਕ ਬੈਠਣ ਦੀ ਆਦਤ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ। ਸਟੱਡੀ ਵਿੱਚ ਸਾਹਮਣੇ ਆਇਆ ਕਿ ਕਈ ਕਰਮਚਾਰੀਆਂ ਨੂੰ ਚਿੰਤਾ ਸੀ ਕਿ ਉਨ੍ਹਾਂ ਦੇ ਬੌਸ ਜਾਂ ਸਹਿਕਰਮੀ ਉਨ੍ਹਾਂ ਦੀ ਬ੍ਰੇਕ ਲੈਣ ਦੀ ਆਦਤ ਨੂੰ ਕਿਵੇਂ ਦੇਖਣਗੇ।

ਡਿਯਾਜ਼ ਨੇ ਕਿਹਾ, “ਭਲੇ ਹੀ ਇਹ ਉਲਟਾ ਲੱਗੇ ਪਰ ਮੂਵਮੈਂਟ ਬ੍ਰੇਕ ਅਸਲ ਵਿੱਚ ਕੰਮਕਾਜ ਨੂੰ ਬਿਹਤਰ ਬਣਾ ਸਕਦੇ ਹਨ। ਬ੍ਰੇਕ ਲੈਣ ਨਾਲ ਫੋਕਸ, ਯਾਦਾਸ਼ਤ ਅਤੇ ਸੋਚਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ। ਲੋਕ ਫਰੈੱਸ਼ ਅਤੇ ਰਿਲੈਕਸ ਮਹਿਸੂਸ ਕਰਦੇ ਹਨ।”

ਉਨ੍ਹਾਂ ਨੇ ਦੱਸਿਆ ਕਿ ਵਾਕ ਕਰਨਾ ਘੱਟ ਖਰਚੀਲਾ ਹੈ ਅਤੇ ਇਸ ਦਾ ਮਤਲਬ ਕੰਮ ਰੋਕਣਾ ਨਹੀਂ ਹੈ। ਚਾਹੇ ਤਾਂ ਮੀਟਿੰਗ ਕਰਦੇ ਹੋਏ ਵਾਕ ਕਰ ਸਕਦੇ ਹੋ ਜਾਂ ਫੋਨ ਕਾਲ ਦੇ ਦੌਰਾਨ ਟਹਿਲ ਸਕਦੇ ਹੋ। ਤੁਸੀਂ ਦਫ਼ਤਰ ਵਿੱਚ ਜਾਂ ਬਾਹਰ ਵੀ ਵਾਕ ਕਰ ਸਕਦੇ ਹੋ।

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੀ ਸੀਨੀਅਰ ਕਾਰਡਿਅਕ ਨਰਸ ਐਮਿਲੀ ਮੈਕਗ੍ਰਾਥ ਨੇ ਇਸ ਰਿਸਰਚ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ, “ਸਰੀਰ ਦੇ ਛੋਟੇ-ਛੋਟੇ ਮੂਵਮੈਂਟ ਨਾਲ ਸਿਹਤ ਬਿਹਤਰ ਹੋ ਸਕਦੀ ਹੈ।”

ਹਾਲਾਂਕਿ ਉਨ੍ਹਾਂ ਨੇ ਚੇਤਾਵਨੀ ਦਿੱਤੀ, “ਇਹ ਸਟੱਡੀ ਘੱਟ ਸਮੇਂ ਵਿੱਚ ਕੀਤੀ ਗਈ ਸੀ ਅਤੇ ਇਸ ਵਿੱਚ ਲੋਕਾਂ ਨੇ ਆਪਣੇ ਅਨੁਭਵਾਂ ਬਾਰੇ ਦੱਸਿਆ। ਇਸ ਲਈ ਹਾਰਟ ਹੈਲਥ ‘ਤੇ ਇਸਦਾ ਅਸਰ ਜਾਣਨ ਦੇ ਲ਼ਈ ਲੰਬੀ ਰਿਸਰਚ ਕਰਨੀ ਪਵੇਗੀ”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI