Source :- BBC PUNJABI
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ
ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿੱਚ ਸਿਆਸੀ ਧਿਰਾਂ ਨੇ ਕਾਨਫਰੰਸਾਂ ਕੀਤੀਆਂ। ਇਸ ਦੌਰਾਨ ਸਿਆਸਤਦਾਨ ਇੱਕ-ਦੂਜੇ ‘ਤੇ ਨਿਸ਼ਾਨੇ ਲਾਉਂਦੇ ਨਜ਼ਰ ਆਏ।
ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਸਣੇ ਬਾਕੀ ਪਾਰਟੀਆਂ ਉੱਤੇ ਵੀ ਸਿਆਸੀ ਨਿਸ਼ਾਨਾ ਲਾਇਆ। ਨਾਲ ਹੀ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ‘ਤੇ ਵੀ ਤੰਜ ਕੱਸਿਆ।
ਕਾਂਗਰਸ ਦੀ ਸਿਆਸੀ ਕਾਨਫਰੰਸ ਵਿੱਚ ਸਟੇਜ ਤੋਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਗਾਇਬ ਰਹੇ ਜਦੋਂਕਿ ਚੰਨੀ ਧੜੇ ਦੇ ਲੀਡਰਾਂ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਚੰਨੀ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਅਤੇ ਪੰਥਕ ਪਾਰਟੀ ਹੋਣ ਦੇ ਦਾਅਵਿਆਂ ‘ਤੇ ਸਵਾਲ ਉਠਾਏ। ਜਦੋਂ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਲਟਵਾਰ ਕੀਤਾ।
ਤਸਵੀਰ ਸਰੋਤ, Bhagwant mann/Sukhbir badal/Charanjit channi/fb
ਬੀਜੇਪੀ ਦੀ ਰੈਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਸੀਐੱਮ ਨਾਇਬ ਸੈਣੀ, ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਬਾਦਲ ਸਣੇ ਬੀਜੇਪੀ ਦੀ ਹੋਰ ਲੀਡਰਸ਼ਿਪ ਮੌਜੂਦ ਰਹੀ। ਇਸ ਦੌਰਾਨ ਸ਼ਿਵਰਾਜ ਚੌਹਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਅਮਰੀਕਾ ਜਾਂ ਕਿਸੇ ਵੀ ਹੋਰ ਮੁਲਕ ਨਾਲ ਕੋਈ ਵੀ ਸਮਝੌਤਾ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤਾ ਜਾਵੇਗਾ।
ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਸੱਤਾ ਵਿੱਚ ਆਉਣ ‘ਤੇ ਉਨ੍ਹਾਂ ਦੀ ਪਾਰਟੀ ਵੱਲੋਂ 1997 ਤੋਂ ਲੈ ਕੇ 2027 ਤੱਕ ਪੰਜਾਬ ਵਿੱਚ ਨਸ਼ੇ ਦੇ ਪਸਾਰ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇਗਾ ਅਤੇ ਜਾਂਚ ਰਿਪੋਰਟਾਂ ਜਨਤਕ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮਨਪ੍ਰੀਤ ਇਆਲੀ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਆਲੀ ਨੇ ਕਿਹਾ ਕਿ ਅੱਜ-ਕੱਲ੍ਹ ਗੱਲ ਇਹ ਚੱਲ ਰਹੀ ਹੈ ਕਿ ਪੰਥ ਦਾ ਅਸਰ ਵਾਰਿਸ ਕੌਣ ਹੈ।
ਉਨ੍ਹਾਂ ਕਿਹਾ,”ਇਹ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਪੰਥ ਦਾ ਅਸਲ ਵਾਰਿਸ ਕੌਣ ਹੈ।”
ਇਆਲੀ ਨੇ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਕਾਰ ਬਣਾਉਣ ਜਾ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਹੋਰ ਖੋਜੋ
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
-

ਵੀਡੀਓ, 22 ਸਾਲਾਂ ਮਗਰੋਂ ਆਈਵੀਐੱਫ ਜ਼ਰੀਏ ਮਾਂ-ਬਾਪ ਬਣਿਆ ਇਹ ਜੋੜਾ ਭਾਵੁਕ ਹੋਇਆ , Duration 1,21
-

ਵੀਡੀਓ, ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ, Duration 1,20
-

ਵੀਡੀਓ, ਪਾਣੀ ਦੇ ਭਰੇ ਨਾਲੇ ਨੂੰ ਜੇਸੀਬੀ ’ਚ ਬੈਠ ਕੇ ਪਾਰ ਕਰਦੀਆਂ ਔਰਤਾਂ, Duration 0,41
-

ਵੀਡੀਓ, ਦਿੱਲੀ ਜਾਣ ਤੋਂ ਰੋਕੇ ਕਿਸਾਨਾਂ ਨੇ ਇੰਝ ਬਿਤਾਈ ਰਾਤ, Duration 0,34
-

ਵੀਡੀਓ, ‘ਮੈਂ ਦੋਵਾਂ ਧਰਮਾਂ ਦਾ ਸਨਮਾਨ ਕਰਦਾ ਹਾਂ’, ਮੁਸਲਮਾਨ ਕਾਂਵੜੀਏ ਦੀ ਕਹਾਣੀ , Duration 1,04
-

ਵੀਡੀਓ, ਇੱਕ ਦੁਰਲਭ ਬਾਘ ਨੂੰ ਜਦੋਂ 70 ਸਾਲ ਬਾਅਦ ਕੀਤਾ ਗਿਆ ਰਿਲੀਜ਼, Duration 0,38
-

ਵੀਡੀਓ, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਜੁੜਨ ਜਾ ਰਹੀ ਇਹ ਖ਼ਾਸ ਉਬਲਬਧੀ, Duration 0,57
-

ਵੀਡੀਓ, ਜਦੋਂ ਸੜਦੀ ਕਾਰ ਵਿੱਚੋਂ ਬਚਾਇਆ ਗਿਆ ਸ਼ਖ਼ਸ, Duration 0,50
-

ਵੀਡੀਓ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਜੰਤਰ ਮੰਤਰ ‘ਤੇ ਬੈਠੇ ਨੌਜਵਾਨਾਂ ਬਾਰੇ ਕੀ ਕਿਹਾ, Duration 1,07
-

ਵੀਡੀਓ, ਨੌਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ, Duration 0,24
-

ਵੀਡੀਓ, ਹਰੀਕੇ ਪੱਤਣ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਅਰਦਾਸ, Duration 1,30
-

ਵੀਡੀਓ, ਹਥਨੀ ਦੇ ਜੌੜੇ ਬੱਚੇ ਕਿਵੇਂ ਹਨ ਖ਼ਾਸ, Duration 0,51
-

ਵੀਡੀਓ, ਜਦੋਂ ਰੋਬੋਟ ਬਣਿਆ ਬੋਧ ਭਿਕਸ਼ੂ, Duration 0,37
-

ਵੀਡੀਓ, ਖਰਗੋਸ਼ ਦੀ ਖੁੱਡ ਵਿੱਚ ਫਸੇ ਪਾਲਤੂ ਜਾਨਵਰ ਨੂੰ ਜਦੋਂ ਦੋ ਦਿਨ ਬਾਅਦ ਕੱਢਿਆ ਗਿਆ, Duration 0,43
-

ਵੀਡੀਓ, 35 ਕਿੱਲੋ ਦਾ ਬੈੱਡ ਚੁੱਕ ਕੇ ਕਿਉਂ ਦੌੜ ਲਾ ਰਹੇ ਇਹ ਲੋਕ, Duration 0,46
ਸ਼ਾਰਟ ਵੀਡੀਓਜ਼ ਦਾ ਅੰਤ
source : BBC PUNJABI



















