Source :- BBC PUNJABI
ਪੰਜਾਬ ਦਾ ਉਹ ਪਿੰਡ, ਜਿੱਥੇ ਕਰੀਬ 2000 ਮੱਝਾਂ ਘਰਾਂ ‘ਚੋਂ ਆਪੇ ਨਿਕਲਦੀਆਂ ਹਨ ਅਤੇ ਸ਼ਾਮ ਨੂੰ ਆਪੋ-ਆਪਣੇ ਘਰ ਖੁਦ ਹੀ ਮੁੜ ਆਉਂਦੀਆਂ ਹਨ
ਬਰਨਾਲਾ ਜ਼ਿਲ੍ਹੇ ਦਾ ਪਿੰਡ ਛੀਨੀਵਾਲ ਕਲ੍ਹਾਂ ਅੱਜ ਵੀ ਪਸ਼ੂਆਂ ਦੇ ਵੱਗ ਵਾਲੀ ਵਿਰਾਸਤ ਸੰਭਾਲੀ ਬੈਠਾ ਹੈ।
ਇਸ ਪਿੰਡ ਵਿੱਚ ਇਹ ਰਵਾਇਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਜਿੱਥੇ ਲੋਕ ਸਵੇਰ ਸਮੇਂ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੰਦੇ ਹਨ ਅਤੇ ਉਸ ਮਗਰੋਂ ਦੇਖਣ ਨੂੰ ਮਿਲਦਾ ਇੱਕ ਵੱਖਰਾ ਨਜ਼ਾਰਾ।
ਪਿੰਡ ਦੀਆਂ ਹਜ਼ਾਰਾਂ ਮੱਝਾਂ ਖੁਦ ਹੀ ਘਰਾਂ ਵਿੱਚੋਂ ਨਿਕਲਦੀਆਂ ਹਨ ਤੇ ਪਿੰਡ ਦੀ ਸਾਂਝੀ ਸ਼ਾਮਲਾਟ ਵਾਲੀ ਥਾਂ ਤੇ ਪਹੁੰਚ ਜਾਂਦੀਆਂ ਹਨ।

ਮੱਝਾਂ ਦਾ ਧਿਆਨ ਰੱਖਣ ਲਈ ਪਿੰਡ ਵਾਲਿਆਂ ਨੇ ਦੋ ਲੋਕਾਂ ਨੂੰ ਰੱਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਇਸ ਕੰਮ ਬਦਲੇ ਕਣਕ ਦਿੰਦੇ ਹਨ। ਵੇਖੋ ਇਹ ਦਿਲਚਸਪ ਵੀਡੀਓ।
ਰਿਪੋਰਟ- ਨਵਕਿਰਨ ਸਿੰਘ, ਐਡਿਟ- ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




